ਨਾਭਾ , 24 ਅਕਤੂਬਰ ( ਸੁਖਬੀਰ ਸਿੰਘ ਥੂਹੀ ) ਡਾ ਮੋਹਨ ਤਿਆਗੀ ਨੇ ਮੁੱਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ , ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਕੁਰਸੀ ਸੰਭਾਲ ਲਈ ਹੈ । ਇਸ ਮੌਕੇ ਤੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚ ਕੇ ਆਪਣੇ ਭਰਾ ਡਾਕਟਰ ਮੋਹਨ ਤਿਆਗੀ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਤੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਡਾਕਟਰ ਮੋਹਨ ਤਿਆਗੀ ਨਾਲ ਉਨਾਂ ਦੇ ਕਰੀਬ 36 ਸਾਲਾਂ ਤੋਂ ਭਰਾਵਾਂ ਵਰਗਾ ਰਿਸ਼ਤਾ ਹੈ । ਇਸ ਲਈ ਮੈਂ ਨਿੱਜੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਵਿਖੇ ਉਨਾਂ ਨੂੰ ਵਧਾਈ ਦੇਣ ਲਈ ਪਹੁੰਚਿਆ ਹਾਂ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਅਨਵਰ ਚਿਰਾਗ, ਡਾਕਟਰ ਤਾਰਾ ਸਿੰਘ, ਡਾਕਟਰ ਰਾਜਿੰਦਰ ਲਹਿਰੀ, ਡਾਕਟਰ ਪਰਮਜੀਤ ਕੌਰ, ਹਰਦੇਵ ਸਿੰਘ ਭੂੱਖਲ, ਡਾਕਟਰ ਜਸਵੀਰ ਕੌਰ, ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਡਾਇਰੈਕਟਰ ਤੇਜਿੰਦਰ ਸਿੰਘ ਖਹਿਰਾ, ਹਿਊਮਨ ਰਾਇਟਸ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਪੁਰੀ, ਡਾਕਟਰ ਸੀ ਪੀ ਕੰਬੋਜ, ਡਾਕਟਰ ਹਰਵਿੰਦਰ ਕੌਰ, ਡਾਕਟਰ ਪਰਮਿੰਦਰਜੀਤ ਕੌਰ ਅਤੇ ਪ੍ਰੋਫੈਸਰ ਪਰਮਜੀਤ ਕੌਰ ਵੀ ਮੌਜੂਦ ਸਨ ।


Post a Comment